2 January 2020 Ko Sub Fire Officer Hajur Singh Ko Milega Rashtrapati Se Gallantry Award
2 ਜਨਵਰੀ 2020 ਨੂੰ ਨਾਗਪੁਰ ਵਿਖੇ ਮਿਲੇਗਾ ਹਜੂਰਾ ਸਿੰਘ ਨੂੰ ਰਾਸ਼ਟਰਪਤੀ ਤੇ ਗਲੈਂਡਰੀ ਐਵਾਰਡ
ਐਂਕਰ – ਕੁੱਝ ਮਹੀਨੇ ਪਹਿਲਾਂ 11 ਮਈ 2017 ਨੂੰ ਲੁਧਿਆਣਾ ਵਿਖੇ ਮੈਸ ਮਲਕਾ ਟੈਕਸਟਾਈਲ ਫੈਕਟਰੀ ਵਿਚ ਕਾਫੀ ਮਜਦੂਰ ਕੰਮ ਕਰ ਰਹੇ ਸਨ ਵਿਚ ਵਾਪਰੇ ਭਿਆਨਕ ਅਗਨੀਕਾਂਡ ਦੋਰਾਨ ਆਪਣੀ ਜਾਨ ਜੋਖਮ ਵਿਚ ਪਾ ਕੇ ਕਈ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਛੇਹਰਟਾ ਗੁਰੂ ਕੀ ਵਡਾਲੀ ਦੇ ਵਸਨੀਕ ਤੇ ਸਬ ਫਾਇਰ ਅਫਸਰ ਹਜੂਰਾ ਸਿੰਘ ਨੂੰ ਵਧੀਆ ਸੇਵਾਵਾਂ ਨਿਭਾਉਣ ਲਈ ਰਾਸ਼ਟਰਪਤੀ ਐਵਾਰਡ ਲਈ ਚੌਣ ਕੀਤੀ ਗਈ ਹੈ, ਜੋ ਕਿ ਉਨ੍ਹਾਂ ਨੂੰ 2 ਜਨਵਰੀ 2020 ਨੂੰ ਨਾਗਪੁਰ ਵਿਖੇ ਦਿੱਤਾ ਜਾ ਰਿਹਾ ਹੈ
ਹਜੂਰਾ ਸਿੰਘ ਨੇ ਦੱਸਿਆਂ, ਕਿ ਉਹ ਇਸ ਅਗਨੀਕਾਂਡ ਵਿਚ ਲੋਕਾਂ ਨੂੰ ਬਚਾਉਣ ਦੋਰਾਨ ਬੁਰੀ ਤਰ੍ਹਾਂ ਝੁਲਸ ਗਏ ਸਨ ਤੇ ਦੋ ਮਹੀਨੇ ਸੀਐਮਸੀ ਹਸਪਤਾਲ ਲੁਧਿਆਣਾ ਵਿਚ ਦਾਖਿਲ਼ ਰਹੇ ਸਨ। ਇਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ 15 ਅਗਸਤ 2017 ਵਿਚ ਉਨ੍ਹਾਂ ਨੂੰ ਰਾਜ ਪੱਧਰੀ ਸਮਾਗਮ ਦੋਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਹਾਦਰੀ ਐਵਾਰਡ ਨਾਲ ਸਮਾਨਿਤ ਕੀਤਾ ਗਿਆ ਉਥੇ 14 ਅਪ੍ਰੈਲ 2018 ਨੂੰ ਪੰਜਾਬ ਸਰਕਾਰ ਵਲੋਂ ਸਥਾਨਕ ਸਰਕਾਰਾ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆਂ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਰਾਸ਼ਟਰਪਤੀ ਫਾਇਰ ਸਰਵਿਸ ਮੈਡਲ ਤੇ ਗਲੈਂਡਰੀ ਐਵਾਰਡ ਲਈ ਲਿਖਤੀ ਭੇਜਿਆ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਹੁਣ ਉਨ੍ਹਾਂ ਦੀ ਰਾਸ਼ਟਰਪਤੀ ਫਾਇਰ ਸਰਵਿਸ ਮੈਡਲ ਤੇ ਗਲੈਂਡਰੀ ਐਵਾਰਡ ਲਈ ਚੌਣ ਕੀਤੀ ਹੈ। ਉਨ੍ਹਾਂ ਖੁਸ਼ੀ ਜਾਹਿਰ ਕਰਦਿਆਂ ਦੱਸਿਆਂ ਕਿ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਮਿਲਣ ਵਾਲਾ ਇਹ ਰਾਸ਼ਟਰਪਤੀ ਮੈਡਲ ਤੇ ਗਲੈਂਡਰੀ ਐਵਾਰਡ ਅੰਮ੍ਰਿਤਸਰ ਵਿਚ ਪਹਿਲੀ ਵਾਰ ਕਿਸੇ ਨੂੰ ਦਿੱਤਾ ਜਾ ਰਿਹਾ ਹੈ, ਜਿਸ ਲਈ ਹਜੂਰਾ ਸਿੰਘ ਨੇ ਪੰਜਾਬ ਸਰਕਾਰ ਤੇ ਨਵਜੋਤ ਸਿੰਘ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ
ਛੇਹਰਟਾ ਵਾਸੀ ਹਜੂਰਾ ਸਿੰਘ ਸਬ ਫਾਇਰ ਅਫਸਰ ਇਸ ਲੁਧਿਆਣਾ ਦੇ ਇਸ ਅਗਨੀ ਕਾਂਡ ਵਿਚ ਤਿੰਨ ਮੰਜਿਲਾਂ ਉਪਰ ਚੜ ਗਏ ਤੇ ਕਈ ਲੋਕਾਂ ਨੂੰ ਇਸ ਅੱਗ ਵਿਚੋਂ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ ਸੀ, ਕੁੱਝ ਸਮੇਂ ਬਾਅਦ ਉਸ ਜਗ੍ਹਾਂ ਤੇ ਜਬਰਦਸਤ ਬਲਾਸਟ ਹੋ ਗਿਆ ਸੀ, ਜਿਸ ਵਿਚ ਹਜੂਰਾ ਸਿੰਘ ਇਸ ਅੱਗ ਦੀ ਲਪੇਟ ਵਿਚ ਆ ਗਏ ਤੇ ਬੁਰੀ ਤਰ੍ਹਾਂ ਝੁਲਸ ਗਏ ਸਨ, ਜਿਸ ਤੋਂ ਬਾਅਦ ਇੰਨ੍ਹਾਂ ਦਾ ਇਲਾਜ ਕਰੀਬ ਦੋ ਮਹੀਨੇ ਸੀਐਮਸੀ ਹਸਪਤਾਲ ਲੁਧਿਆਣਾ ਵਿਖੇ ਚੱਲਿਆ ਸੀ। ਇਸ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ 15 ਅਗਸਤ ਤੇ ਬਹਾਦੁਰੀ ਅਵਾਰਡ ਨਾਲ ਸਨਮਾਨਤ ਕਰਨ ਲਈ ਨਾਂ ਦਰਜ਼ ਕਰਵਾਇਆ ਸੀ। ਹਜੂਰਾ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਦਾ ਤਹਿ ਦਿਲੋ ਧੰਨਵਾਦ ਕੀਤਾ, ਜਿੰਨ੍ਹਾਂ ਕਾਰਨ ਉਨ੍ਹਾਂ ਨੂੰ ਇਹ ਸਨਮਾਨ ਦੇ ਕੇ ਨਿਵਾਜਿਆ ਜਾ ਰਿਹਾ ਹੈ