ਪੰਜਾਬ ਵਿੱਚ ਪੜ੍ਹਦੇ ਐਸਸੀ /ਬੀਸੀ ਵਿਦਿਆਰਥੀਆਂ ਨੂੰ ਕ੍ਰੈਡਿਟ ਕਾਰਡ ਦੇਣ ਵਰਗੀ ਸਕੀਮ |
ਪੰਜਾਬ ਵਿੱਚ ਪੜ੍ਹਦੇ ਐਸਸੀ /ਬੀਸੀ ਵਿਦਿਆਰਥੀਆਂ ਨੂੰ ਕ੍ਰੈਡਿਟ ਕਾਰਡ ਦੇਣ ਵਰਗੀ ਸਕੀਮ |
ਪੰਜਾਬ ਵਿੱਚ ਪੜ੍ਹਦੇ ਐਸਸੀ /ਬੀਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ | ਐੱਸ ਸੀ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਪੁਟੀਆ ਨੇ ਕੀਤੀ ਬੈਠਕ | ਬਿਹਾਰ ਦੀ ਤਰਜ਼ ਤੇ ਵਿਦਿਆਰਥੀਆਂ ਨੂੰ ਕ੍ਰੈਡਿਟ ਕਾਰਡ ਦੇਣ ਵਰਗੀ ਸਕੀਮ ਪੰਜਾਬ ਵਿੱਚ ਵੀ ਲਾਗੂ ਕਰੇ ਪੰਜਾਬ ਸਰਕਾਰ |
ਮੁਹਾਲੀ 6 ਫਰਵਰੀ ( ਗਗਨਦੀਪ ਸਿੰਘ ਵਿਰਕ )
ਪੰਜਾਬ ਵਿੱਚ ਪੜ੍ਹਦੇ ਐਸਸੀ /ਬੀਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਭਾਵੇਂ ਪੰਜਾਬ ਸਰਕਾਰ ਨੇ ਆਪਣੇ ਨਿਯਮ ਬਦਲ ਕੇ ਪੈਸਾ ਸਿੱਧਾ ਵਿਦਿਆਰਥੀ ਦੇ ਅਕਾਊਂਟ ਵਿੱਚ ਪਾਉਣ ਦਾ ਫ਼ੈਸਲਾ ਦੇ ਦਿੱਤਾ ਸੀ । ਪ੍ਰੰਤੂ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਕਾਲਰਸ਼ਿਪ ਦਾ ਪੈਸਾ ਵਿਦਿਆਰਥੀਆਂ ਦੇ ਅਕਾਊਂਟ ਚ ਨਹੀਂ ਆ ਰਿਹਾ । ਜਿਸ ਕਾਰਨ ਐੱਸਸੀ /ਬੀਸੀ ਵਿਦਿਆਰਥੀਆਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਨਾਲ ਸਿੱਧੇ ਤੌਰ ਤੇ ਵਿੱਦਿਅਕ ਸੰਸਥਾਵਾਂ ਅਤੇ ਵਿਦਿਆਰਥੀ ਦੋਨੋਂ ਹੀ ਪ੍ਰੇਸ਼ਾਨ ਹਨ । ਐਸਸੀ /ਬੀਸੀ ਵਿਦਿਆਰਥੀਆਂ ਨੂੰ ਆ ਰਹੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਵਿਚਾਰ ਵਟਾਂਦਰਾ ਕਰਨ ਲਈ ਪੁਟੀਆ ਅਤੇ ਪੁੱਕਾ ਦੀ ਇੱਕ ਅਹਿਮ ਮੀਟਿੰਗ ਸੀ ਜੀ ਸੀ ਲਾਂਡਰਾਂ ਵਿਖੇ ਪੁਟੀਆ ਪ੍ਰਧਾਨ ਜੀ ਐੱਸ ਧਾਲੀਵਾਲ ਅਤੇ ਪੁੱਕਾ ਪ੍ਰਧਾਨ ਡਾ ਅੰਸ਼ੂ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੀਜੀਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ, ਸੀਜੀਸੀ ਲਾਂਡਰਾਂ ਤੋ ਰਛਪਾਲ ਸਿੰਘ ਧਾਲੀਵਾਲ ,ਦੁਆਬਾ ਗਰੁੱਪ ਤੋਂ ਸ: ਮਨਜੀਤ ਸਿੰਘ , ਆਰੀਅਨ ਗਰੁੱਪ ਆਫ ਕਾਲਜ ਤੋਂ ਡਾਕਟਰ ਅੰਸ਼ੂ ਕਟਾਰੀਆ , ਕੁਐਸਟ ਗਰੁੱਪ ਤੋਂ ਹਰਿੰਦਰ ਕਾਂਡਾ ,ਸਾਈਂ ਗਰੁੱਪ ਪਠਾਨਕੋਟ ਤੋਂ ਦਿਨੇਸ਼ ਨਾਗਪਾਲ , ਜੀ ਜੀ ਐੱਸ ਤਲਵੰਡੀ ਸਾਬੋ ਤੋਂ ਗੁਰਪ੍ਰੀਤ ਸਿੰਘ , ਪੁਡਕਾ ਪ੍ਰੈਜ਼ੀਡੈਂਟ ਐੱਸ ਐੱਸ ਛਾਥਾ ਅਤੇ ਦੇਸ਼ ਭਗਤ ਕਾਲਜ ਤੋਂ ਸੰਦੀਪ ਸਿੰਘ ਨੇ ਹਿੱਸਾ ਲਿਆ ।
ਮੀਟਿੰਗ ਨੂੰ ਸੰਬੋਧਨ ਕਰਦੀ ਹੋਈ ਪੁਟੀਆ ਪ੍ਰਧਾਨ ਜੀ ਐਸ ਧਾਲੀਵਾਲ ਨੇ ਕਿਹਾ ਕਿ ਸਰਕਾਰ ਨੇ ਐਸਸੀ /ਬੀਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਪੈਸਾ ਵਿਦਿਆਰਥੀਆਂ ਦੀ ਅਕਾਊਂਟ ਵਿੱਚ ਪਾਉਣ ਦਾ ਜੋ ਫੈਸਲਾ ਲਿਆ ਹੈ ਉਸ ਤੇ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਜੋ ਬੱਚਾ ਇੱਕ ਵਾਰ ਪਾਸ ਹੋ ਕੇ ਚਲਾ ਜਾਂਦਾ ਹੈ ਉਸ ਤੋਂ ਸਕਾਲਰਸ਼ਿਪ ਦੇ ਪੈਸੇ ਦੀ ਰਿਕਵਰੀ ਵਿੱਦਿਅਕ ਸੰਸਥਾ ਲਈ ਬੜੀ ਔਖੀ ਹੋ ਜਾਂਦੀ ਹੈ ।
ਦੋਆਬਾ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਬਿਹਾਰ ਦੀ ਤਰਜ਼ ਤੇ ਵਿਦਿਆਰਥੀਆਂ ਨੂੰ ਕ੍ਰੈਡਿਟ ਕਾਰਡ ਦੇਣ ਵਰਗੀ ਕੋਈ ਸਕੀਮ ਪੰਜਾਬ ਵਿੱਚ ਵੀ ਪੰਜਾਬ ਸਰਕਾਰ ਨੂੰ ਲਾਗੂ ਕਰ ਦੇਣੀ ਚਾਹੀਦੀ ਹੈ ਜਿਸ ਜਿਸ ਦਾ ਸਿੱਧਾ ਲਾਭ ਵਿਦਿਆਰਥੀ ਅਤੇ ਵਿੱਦਿਅਕ ਸੰਸਥਾ ਦੋਨਾਂ ਨੂੰ ਮਿਲੇਗਾ ।
ਪੁੱਕਾ ਪ੍ਰਧਾਨ ਡਾ ਅੰਸ਼ੂ ਕਟਾਰੀਆ ਆਪਣਾ ਵਿਚਾਰ ਰੱਖਦੇ ਹੋਏ ਕਿਹਾ ਕਿ ਕੋਰਸ ਪਾਸ ਕਰ ਚੁੱਕੇ ਵਿਦਿਆਰਥੀ ਤੋਂ ਰਿਕਵਰੀ ਕਿੰਜ ਕਰਨੀ ਹੈ ਇਸ ਦਾ ਵੀ ਕੋਈ ਉਚਿਤ ਹੱਲ ਸਰਕਾਰ ਨੂੰ ਕੱਢਣਾ ਚਾਹੀਦਾ ਹੈ ।
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਆਨਲਾਈਨ ਪੋਰਟਲ ਵਿੱਚ ਐਸਸੀ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ ਪਰ ਬਜਟ ਵਿੱਚ ਇਸ ਸਕੀਮ ਵਾਸਤੇ ਲੋੜੀਂਦਾ ਫੰਡ ਹੀ ਨਹੀਂ ਰੱਖਿਆ ਗਿਆ ।ਜੋ ਕਿ ਚਿੰਤਾ ਦੀ ਗੱਲ ਹੈ ।