ਮੋਹਾਲੀ ਪੁਲਸ ਮੇਰੀ ਜ਼ਮੀਨ ਹੜੱਪਣ ਵਿੱਚ ਕਰ ਰਹੀ ਹੈ ਸਾਬਕਾ ਡੀਜੀਪੀ ਸੰਜੀਵ ਗੁਪਤਾ ਦੀ ਮਦਦ – ਗਰਜਾ ਸਿੰਘ
ਮੋਹਾਲੀ ਪੁਲਸ ਮੇਰੀ ਜ਼ਮੀਨ ਹੜੱਪਣ ਵਿੱਚ ਕਰ ਰਹੀ ਹੈ ਸਾਬਕਾ ਡੀਜੀਪੀ ਸੰਜੀਵ ਗੁਪਤਾ ਦੀ ਮਦਦ - ਗਰਜਾ ਸਿੰਘ
ਗਰਜਾ ਸਿੰਘ ਨੇ ਅਦਾਲਤ ਦੇ ਹੁਕਮਾਂ ਦੀ ਅਣਦੇਖੀ ਕੀਤੀ - ਸਾਬਕਾ ਡੀਜੀਪੀ ਸੰਜੀਵ ਗੁਪਤਾ।
ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੰਜੀਵ ਗੁਪਤਾ ਉੱਤੇ ਪਿੰਡ ਨਵਾਂ ਗਰਾਉਂ ਦੇ ਕਿਸਾਨ ਗਰਜਾ ਸਿੰਘ ਨੇ ਦੋਸ਼ ਲਗਾਏ ਨੇ ਕਿ ਕਿ ਉਹ ਉਸ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦਾ ਹੈ |
ਪ੍ਰੈੱਸ ਕਲੱਬ ਮੁਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਰਜਾ ਸਿੰਘ ਨੇ ਕਿਹਾ ਕਿ ਉਸਦੀ ਨਵਾਂ ਗਰਾਉਂ ਵਿੱਚ ਸੋ ਏਕੜ ਸਾਂਝੇ ਮੁਸ਼ਤਰਕੇ ਵਿੱਚ 7 ੲੇਕੜ੍ ਜ਼ਮੀਨ ਵਿੱਚ ਹੈ .. ਜਿਸ ਉੱਤੇ ਸਾਬਕਾ ਪੁਲਸ ਅਧਿਕਾਰੀ ਸੰਜੀਵ ਗੁਪਤਾ ਨਜ਼ਾਇਜ ਕਬਜ਼ੇ ਦੀ ਕੋਸ਼ਿਸ਼ ਕਰ ਰਿਹਾ ਹੈ …ਜਦੋਂ ਉਸ ਨੇ ਕਬਜ਼ੇ ਦਾ ਵਿਰੋਧ ਕੀਤਾ ਤਾਂ ਉਲਟਾ ਉਸ ਖਿਲਾਫ ਹੀ ਪੁਲਸ ਤੋਂ ਕੇਸ ਕਰਵਾ ਦਿੱਤਾ |
ਗਰਜਾ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਸ ਮੁਖੀ ਦਿਨਕਰ ਗੁਪਤਾ ਤੋਂ ਮੰਗ ਕੀਤੀ ਹੈ ਕਿ ਉਸ ਦੀ ਜ਼ਮੀਨ ਪੁਲਿਸ ਅਧਿਕਾਰੀ ਤੋਂ ਬਚਾਈ ਜਾਵੇ |
ਦੂਜੇ ਪਾਸੇ ਐਕਸ ਡੀਜੀਪੀ ਸੰਜੀਵ ਗੁਪਤਾ ਨੇ ਇਸ ਪੂਰੇ ਮਾਮਲੇ ਸਬੰਧੀ ਬੋਲਦੇ ਹੋਏ ਕਿਹਾ ਕਿ ਇਹ ਇਹ ਪੂਰਾ ਮਾਮਲਾ ਕੋਰਟ ਅਧੀਨ ਹੈ ਅਤੇ ਇਸ ਦੀ ਕੱਲ੍ਹ ਨੂੰ ਸੁਣਵਾਈ ਵੀ ਹੈ ਪ੍ਰੰਤੂ ਇਸ ਸਭ ਦੇ ਬਾਵਜੂਦ ਕੋਰਟ ਦੇ ਆਦੇਸ਼ ਸੁਣਨ ਤੋਂ ਪਹਿਲਾਂ ਹੀ ਕਰਜ਼ਾ ਸਿੰਘ ਨੇ ਕੋਰਟ ਦੀ ਤੌਹੀਨ ਕੀਤੀ ਹੈ । ਉਨ੍ਹਾਂ ਦੱਸਿਆ ਕਿ ਕੋਰਟ ਦੇ ਸਟੇਅ ਆਰਡਰ ਦੇ ਮੁਤਾਬਿਕ ਉੱਥੇ ਕੋਈ ਵੀ ਨਵੀਂ ਕੰਸਟਰਕਸ਼ਨ ਨਹੀਂ ਹੋ ਸਕਦੀ , ਜਦੋਂ ਕਿ ਪੁਰਾਣੀ ਕੀਤੀ ਹੋਈ ਕੰਸਟਰਕਸ਼ਨ ਉੱਤੇ ਉਨ੍ਹਾਂ ਦਾ ਹੱਕ ਹੈ ।
ਇਸ ਲਈ ਉਨ੍ਹਾਂ ਨੇ ਆਪਣੀ ਅੱਠ ਏਕੜ ਜ਼ਮੀਨ ਉੱਤੇ ਟੁੱਟੇ ਹੋਏ ਗੇਟ ਨੂੰ ਹੀ ਠੀਕ ਕਰਕੇ ਲਗਵਾਇਆ ਹੈ ਕੋਈ ਨਵੀਂ ਕੰਸਟਰਕਸ਼ਨ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਬੇਸ਼ੱਕ ਗਰਜਾ ਸਿੰਘ ਨੇ ਬੇਸ਼ੱਕ ਪ੍ਰੈੱਸ ਕਾਨਫਰੰਸ ਕਰਕੇ ਬਕਾਇਦਾ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ , ਪ੍ਰੰਤੂ ਉਹ ਕੱਲ ਨੂੰ ਆਉਣ ਵਾਲੇ ਕੋਰਟ ਦੇ ਨਵੇਂ ਆਦੇਸ਼ਾਂ ਦੀ ਉਡੀਕ ਕਰਨਗੇ ਅਤੇ ਉਸ ਤੋਂ ਬਾਅਦ ਹੀ ਗਰਜਾ ਸਿੰਘ ਖਿਲਾਫ ਕੀ ਕਾਰਵਾਈ ਕਰਨੀ ਹੈ ਇਸ ਦਾ ਫੈਸਲਾ ਲੈਣਗੇ ।