ਗੁਰੂਦਵਾਰਾ ਹਸਪਤਾਲ ਵਿੱਚ ਨਾਭਾ ਦੇ ਵਿਸ਼ੇਸ਼ ਪ੍ਰਬੰਧ
ਐਂਕਰ – ਦੇਸ਼ਭਰ ਵਿੱਚ ਕੋਰੋਨਾਂ ਵਾਇਰਸ ਨੂੰ ਲੈਕੇ ਸਰਕਾਰਾਂ ਵਲੋਂ ਸਖਤੀ ਵਰਤਦੇ ਤੇ ਬਚਾਵ ਦੇ ਮਦੇਨਜਰ ਜਨਤਾ ਕਰਫਿਊ ਲਗਾਇਆ ਗਿਆ ਹੈ। ਸੰਕਰਮਣ ਨੂੰ ਰੋਕਣ ਲਈ ਸਰਕਾਰਾਂ ਦੇ ਨਾਲ ਨਾਲ ਸਮਾਜ ਦੇ ਕੁੱਝ ਵਰਗਾਂ ਦੇ ਲੋਕ ਵੀ ਜਾਗਰੂਕਤਾ ਨੂੰ ਲੈਕੇ ਸੁਚੇਤ ਹਨ ਤੇ ਆਪਣਾ ਯੋਗਦਾਨ ਦੇ ਰਹੇ ਹਨ। ਪ੍ਰ੍ਸਿੱਧ ਸਿੱਖ ਪ੍ਰਚਾਰਕ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਨੇ ਪੰਜਾਬ ਸਰਕਾਰ ਅੱਗੇ ਵੱਡੀ ਸੇਵਾ ਦੀ ਪੇਸ਼ਕਸ਼ ਰੱਖਦਿਆਂ ਗੁਰਦੁਆਰਾ ਸਾਹਿਬ ਵਿੱਖੇ ਸਥਿੱਤ 25 ਬੈਡ ਨਾਲ ਲੈਸ ਅਸਪਤਾਲ ਕਿਸੇ ਆਪਾਤ ਸਥਿੱਤੀ ਲਈ ਸਮਰਪਿਤ ਕਰਦਿਆਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਲੋਂ ਹੀ ਅਸਪਤਾਲ ਦੀ ਵਰਤੋਂ ਸਮੇਂ ਹੋਣ ਵਾਲੇ ਸਾਰੇ ਖਰਚ ਨੂੰ ਕੀਤੇ ਜਾਣ ਦਾ ਬੀੜਾ ਵੀ ਚੁੱਕਿਆ। ਜਿਸ ਬਾਰੇ ਐਸਡੀਐਮ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਸੇ ਤਹਿਤ ਗੁਰਦੁਆਰਾ ਸਿੱਧਸਰ ਅਲਹੋਰਾਂ ਸਾਹਿਬ ਵਿੱਖੇ ਸਿੱਖ ਪ੍ਰਚਾਰਕ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਦੀ ਅਗਵਾਈ ਹੇਠ ਸੇਵਾਦਾਰਾਂ ਨਾਲ ਮੀਟਿੰਗ ਹੋਈ ਤੇ ਕੋਰੋਨਾਂ ਨੂੰ ਫੈਲਣ ਤੋਂ ਰੋਕਣ ਲਈ ਬਚਾਵ ਸਾਧਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿੱਥੇ ਬਾਬਾ ਕਸ਼ਮੀਰਾ ਸਿੰਘ ਨੇ ਕਿਹਾ ਕਿ ਸਮੂਹ ਸੇਵਾਦਾਰਾਂ ਨੂੰ ਬਚਾਵ ਰੱਖਣ ਤੇ ਸੇਨੀਟਾਇਜੇਸ਼ਨ ਕਰਨ ਲਈ ਕਿਹਾ ਗਿਆ ਹੈ ਤੇ 25 ਬੈਡ ਦਾ ਅਸਪਤਾਲ ਕਿਸੇ ਸਥਿੱਤੀ ਨਾਲ ਨਜਿੱਠਣ ਲਈ ਤਿਆਰ ਹੈ ਜਿੱਥੇ ਹੋਣ ਵਾਲਾ ਖਰਚ ਗੁਰਦੁਆਰਾ ਸਾਹਿਬ ਵਲੋਂ ਸੰਗਤ ਦੇ ਸਹਿਯੋਗ ਨਾਲ ਕਰਨ ਦਾ ਉਪਰਾਲਾ ਤਿਆਰ ਰੱਖਿਆ ਗਿਆ ਹੈ ਜਿਸ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
See more State News