ਜੂਡੋ ਦੇ ਕੌਮੀ ਖਿਡਾਰੀ ਤਿੰਨ ਸਕੇ ਭਰਾ ਗੁਰਬਤ ਅੱਗੇ ਹਾਰੇ ਫ਼ਲ ਵੇਚ ਕੇ ਚਲਾ ਰਹੇ ਘਰ ਦਾ ਗੁਜ਼ਾਰਾ
ਕੋਰੋਨਾ ਵਾਇਰਸ ਕਾਰਨ ਹਰ ਇਕ ਵਰਗ ਕਾਫੀ ਪ੍ਰਭਾਵਿਤ ਹੋਇਆ ਹੈ ਕੋਰੋਨਾ ਦਾ ਅਸਰ ਨੌਜਵਾਨ ਖਿਡਾਰੀਆਂ ਉਪਰ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਗੁਰਦਾਸਪੁਰ ਵਿੱਚ ਕੰਮ ਕਾਰ ਬੰਦ ਹੋਣ ਕਾਰਨ ਜੂਡੋ ਦੇ ਤਿੰਨ ਕੌਮੀ ਖਿਡਾਰੀ ਸਕੇ ਭਰਾ ਫ਼ਲ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ । ਕਰੋਨਾਵਾਇਰਸ ਕਾਰਨ ਇਨ੍ਹਾਂ ਦਾ ਪਿਤਾ ਰਾਜੇਸ਼ ਸ਼ਰਮਾ ਬੇਰੁਜ਼ਗਾਰੀ ਦਾ ਸ਼ਿਕਾਰ ਹੈ। ਪਹਿਲਾਂ ਉਹ ਇੱਕ ਟੈਂਟ ਹਾਊਸ ਦੇ ਮਾਲਕ ਲਈ ਟੈਂਪੂ ਚਲਾਉਂਦਾ ਸੀ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਸੀ ਪਰ ਮਾਰਚ ਮਹੀਨੇ ਕੀਤੀ ਤਾਲਾਬੰਦੀ ਕਾਰਨ ਕੰਮਕਾਰ ਬੰਦ ਹੋ ਗਿਆ ਤੇ ਉਨ੍ਹਾਂ ਨੂੰ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ।
ਜਾਣਕਾਰੀ ਦਿੰਦਿਆ ਜੂਡੋ ਖਿਡਾਰੀ ਸ਼ਿਵਨੰਦਨ ਨੇ ਦੱਸਿਆ ਕਿ ਉਹ ਤਿੰਨ ਸਕੇ ਭਰਾ ਹਨ ਇਹ ਤਿੰਨ ਸਕੇ ਭਰਾ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈਆਂ ਜਾਣ ਵਾਲੀਆਂ ਕੌਮੀ ਖੇਡਾਂ ਵਿੱਚ ਜੂਡੋ ਦੇ ਆਪੋ ਆਪਣੇ ਵਰਗ ਵਿੱਚ ਤਗ਼ਮੇ ਜਿੱਤੇ ਚੁੱਕੇ ਹਨ। ਹੁਣ ਇਹ ਤਿੰਨੇ ਭਰਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੇਡ਼ੇ ਫਲ ਅਤੇ ਸਬਜ਼ੀਆਂ ਵੇਚ ਕੇ ਰੋਜ਼ੀ ਰੋਟੀ ਕਮਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਉਹਨਾਂ ਦੇ ਪਿਤਾ ਦਾ ਕੰਮਕਾਜ ਠੱਪ ਹੋ ਗਿਆ ਅਤੇ ਮਜ਼ਬੂਰਨ ਉਹਨਾਂ ਨੂੰ ਇਹ ਕੰਮ ਕਰਨਾ ਪਿਆ ਉਹਨਾਂ ਦੱਸਿਆ ਕਿ ਉਹਨਾਂ ਦੀ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਉਹਨ ਦੀ ਮੰਗ ਹੀ ਕਿ ਪੰਜਾਬ ਸਰਕਾਰ ਜਾ ਫਿਰ ਜ਼ਿਲਾ ਪ੍ਰਸ਼ਾਸਨ ਉਹਨਾਂ ਦੀ ਕੋਈ ਮਦਦ ਕਰੇ
ਉਨ੍ਹਾਂ ਦੇ ਪਿਤਾ ਰਾਜੇਸ਼ ਨੇ ਕਿਹਾ ਕਿ ਉਸ ਸਮੇਂ ਦੁੱਖ ਤਾਂ ਜ਼ਰੂਰ ਮਹਿਸੂਸ ਹੁੰਦਾ ਹੈ ਜਦੋਂ ਉਹ ਚਮਕਦੇ ਸਿਤਾਰਿਆਂ ਨੂੰ ਫ਼ਲਾਂ ਦੀ ਫੜ੍ਹੀ ਤੇ ਤਰਬੂਜ਼ ਤੋਲਦੇ ਵੇਖਦਾ ਹੈ। ਉਸ ਨੇ ਕਿਹਾ ਕਿ ਜੂਡੋ ਕੋਚ ਅਮਰਜੀਤ ਸ਼ਾਸਤਰੀ ਅਕਸਰ ਉਸ ਨੂੰ ਆਖਦੇ ਹਨ ਕਿ ਤੇਰੇ ਬੱਚੇ ਸ਼ਿਵਨੰਦਨ ਅਤੇ ਰਘੂਨੰਦਨ ਦੇਸ਼ ਦੀ ਨੁਮਾਇੰਦਗੀ ਕਰਨ ਦੀ ਸਮਰੱਥਾ ਰੱਖਦੇ ਹਨ। ਫ਼ਲ ਵੇਚਦਿਆਂ ਕਈ ਵਾਰ ਸ਼ਿਵਨੰਦਨ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਉਸ ਨੂੰ ਪਛਾਣ ਨਾ ਲਵੇ। ਕਰੋਨਾਵਾਇਰਸ ਫੈਲਣ ਤੋਂ ਪਹਿਲਾਂ ਇਹ ਖਿਡਾਰੀ ਭਰਾ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਥਿਤ ਜੂਡੋ ਸੈਂਟਰ ਵਿੱਚ ਕੋਚਿੰਗ ਹਾਸਲ ਕਰ ਰਹੇ ਸਨ, ਪਰ ਹੁਣ ਕੋਚਿੰਗ ਸੈਂਟਰ ਵੀ ਬੰਦ ਹੋ ਚੁਕੇ ਹਨ