ਇਸ ਵੈਲੇਨਟਾਈਨ ਦੀਪਕ ਅਰੋੜਾ ਦਾ ਗੀਤ ‘ਸਰੂਰ’ ਪਿਆਰ ਕਰਨ ਵਾਲਿਆਂ ਨੂੰ ਸਮਰਪਿਤ
ਚੰਡੀਗੜ੍ਹ, 14 ਫਰਵਰੀ 2020, ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਹਰ ਵਾਰ ਅਸੀਂ ਇੰਡਸਟਰੀ ਵਿੱਚ ਉੱਭਰ ਰਹੇ ਨਵੇਂ ਕਲਾਕਾਰਾਂ ਬਾਰੇ ਸੁਣਦੇ ਹਾਂ ਅਤੇ ਇਹਨਾਂ ਵਿੱਚੋਂ ਕੁਝ ਬੜੇ ਥੋੜੇ ਸਮੇਂ ਵਿੱਚ ਲੋਕਾਂ ਦੇ ਦਿਲਾਂ ਉੱਤੇ ਰਾਜ਼ ਕਰਨ ਲੱਗਦੇ ਹਨ।
ਲੋਕਾਂ ਦੇ ਮਨੋਰੰਜਨ ਲਈ ਆਪਣੀ ਯਾਤਰਾ ਦੀ ਸ਼ੁਰੂਆਤ ਕਰਨ ਲਈ ਤਿਆਰ ਇਕ ਨਵਾਂ ਗਾਇਕ ਹੈ ਜੋ ਉਸ ਦੇ ਨਵੇਂ ਗਾਣੇ ਲਈ ਸੱਚਮੁੱਚ ਉਤਸ਼ਾਹਤ ਹੈ। ਇਹ ਨਵਾਂ ਗਾਇਕ ਦੀਪਕ ਅਰੋੜਾ ਹੈ।
ਦੀਪਕ ਅਰੋੜਾ ਆਪਣਾ ਪਹਿਲਾ ਗੀਤ ‘ਸਰੂਰ’ ਲੈ ਕੇ ਆ ਰਹੇ ਹਨ। ਇਸ ਨੂੰ ਸ਼ੀਪਾ ਨੇ ਲਿਖਿਆ ਹੈ, ਗਾਣੇ ਨੂੰ ਮਿਊਜ਼ਿਕ ਐਲ ਐਲ ਬੀਟਸ ਨੇ ਦਿੱਤਾ ਹੈ। ਗਾਣੇ ਦੀ ਆਫੀਸ਼ੀਅਲ ਵੀਡੀਓ ਬੌਬੀ ਬਾਜਵਾ ਨੇ ਡਾਇਰੈਕਟ ਕੀਤੀ ਹੈ। ਇਸ ਗਾਣੇ ਨੂੰ ਡੀਰਿਕਾਰਡਸ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਇਸ ਗਾਣੇ ਨੂੰ ਪ੍ਰੋਡਿਊਸ ਕਰ ਰਹੇ ਹਨ। ਨਿਤਜ਼ ਭਾਰਦਵਾਜ, ਦੀਪਕ ਅਰੋੜਾ, ਆਰਤੀ ਸ਼ਰਮਾ, ਹਰਦੇਵ ਕਪੂਰ, ਗੁਰਲੀਨ ਕਪੂਰ ਅਤੇ ਐਲੀ ਗੀਤ ਦੇ ਕਲਾਕਾਰ ਹਨ ਅਤੇ ਬਾਲ ਕਲਾਕਾਰ ਕਵੀਸ਼ ਕਪੂਰ ਹਨ।
ਆਪਣੇ ਪਹਿਲੇ ਗਾਣੇ ਬਾਰੇ ਗੱਲ ਕਰਦਿਆਂ ਦੀਪਕ ਅਰੋੜਾ ਨੇ ਕਿਹਾ, “ਮੈਂ ਹਮੇਸ਼ਾ ਗਾਇਕ ਬਣਨਾ ਚਾਹੁੰਦਾ ਸੀ ਅਤੇ ਇਹ ਮੇਰਾ ਜਨੂੰਨ ਹੈ। ਮੈਂ ਅੱਜ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਪਿਆਰ ਦਾ ਮੌਸਮ ਹੋਣ ਕਰਕੇ, ਮੈਂ ਆਪਣੀ ਟੀਮ ਦੇ ਨਾਲ ਮਿਲ ਕੇ ਇਸ ਸਮੇਂ ਦੌਰਾਨ ਇਸ ਗੀਤ ਨੂੰ ਜਾਰੀ ਕਰਨ ਬਾਰੇ ਸੋਚਿਆ। ਸਾਰੀ ਟੀਮ ਨੇ ਗਾਣੇ ਲਈ ਬਹੁਤ ਸਖਤ ਮਿਹਨਤ ਕੀਤੀ ਹੈ ਅਤੇ ਮੈਂ ਉਮੀਦ ਕਰ ਰਿਹਾ ਹਾਂ ਕਿ ਜਨਤਾ ਸਾਡੀ ਮਿਹਨਤ ਦੀ ਸ਼ਲਾਘਾ ਕਰੇਗੀ।”
ਗਾਣੇ ਦੇ ਨਿਰਮਾਤਾ, ਦਲੇਰ ਮਹਿੰਦੀ ਨੇ ਕਿਹਾ, “ਦਿਨੋਂ ਦਿਨ ਵਧ ਰਹੀ ਇੰਡਸਟਰੀ ਵਿਚ ਮੈਂ ਨਵੇਂ ਕਲਾਕਾਰਾਂ ਨੂੰ ਮੌਕਾ ਦੇਣ ਨੂੰ ਸਹੀ ਸਮਝਦਾ ਹਾਂ। ਨਵੀਂ ਪ੍ਰਤਿਭਾ ਨੂੰ ਵਧਾਉਣਾ ਹਮੇਸ਼ਾਂ ਇਕ ਚੁਣੌਤੀ ਹੁੰਦੀ ਹੈ ਪਰ ਜੇ ਸਹੀ ਦਿਸ਼ਾ ਦਿੱਤੀ ਜਾਵੇ ਤਾ ਪਰ ਉਹਨਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਦੀਪਕ ਇਕ ਮਿਹਨਤੀ ਗਾਇਕ ਹੈ ਅਤੇ ਇਸ ਗਾਣੇ ਲਈ ਵੀ ਦੀਪਕ ਨੇ ਬਹੁਤ ਮਿਹਨਤ ਕੀਤੀ ਹੈ। ਸਾਨੂੰ ਲੋਕਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਣ ਦੀ ਉਮੀਦ ਹੈ।”
ਸਰੂਰ ਡੀਰਿਕਾਰਡਸ ਦੇ ਆਫੀਸ਼ੀਅਲ ਚੈਨਲ ਤੇ ਰਿਲੀਜ਼ ਹੋ ਗਿਆ ਹੈ।