ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਨੇ ਵਿਸ਼ਵ ਕੈਂਸਰ ਦਿਵਸ ਮਨਾਇਆ।
ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਵਿਸ਼ਵ ਕੈਂਸਰ ਦਿਵਸ ਤੇ ਕੱਢੀ ਜਾਗਰੂਕਤਾ ਰੈਲੀ
ਕੈਂਸਰ ਨਾਲ ਲੜਨ ਲਈ ਜ਼ਰੂਰੀ ਹੈ ਸਕਾਰਾਤਮਕ ਸੋਚ -ਚਰਨਜੀਤ ਸਿੰਘ ਵਾਲੀਆ
ਮੋਹਾਲੀ -4 ਫਰਵਰੀ ( )
ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਵਿਸ਼ਵ ਕੈਂਸਰ ਦਿਵਸ ਦੇ ਮੌਕੇ ਦੀ ਇੱਕ ਜਾਗਰੂਕਤਾ ਰੈਲੀ ਕੱਢੀ ਗਈ । ਜਿਸ ਵਿਚ ਏ ਐੱਨ ਐੱਮ, ਜੀ ਐੱਨ ਐੱਮ, ਬੀ ਐੱਸ ਸੀ ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ ਦੀਆਂ 300 ਤੋਂ ਵੀ ਵੱਧ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ । ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਵਾਲੀਆ ਵੱਲੋਂ ਕੈਂਸਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕਾਲਜ ਕੈਂਪਸ ਤੋਂ ਰਵਾਨਾ ਕੀਤਾ ਗਿਆ
ਕਾਲਜ ਕੈਂਪਸ ਤੋਂ ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਵਾਲੀਆ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਂਸਰ ਨੂੰ ਹਰਾਉਣ ਦੇ ਲਈ ਸਕਾਰਾਤਮਕ ਸੋਚ ਅਤੇ ਮਜ਼ਬੂਤ ਇੱਛਾ ਸ਼ਕਤੀ ਬਹੁਤ ਜ਼ਰੂਰੀ ਹੈ । ਮਜ਼ਬੂਤ ਇੱਛਾ ਸ਼ਕਤੀ ਕੈਂਸਰ ਦੇ ਮਰੀਜ਼ ਨੂੰ ਉਸ ਦੀ ਲਪੇਟ ਵਿੱਚੋਂ ਬਾਹਰ ਕੱਢ ਲਿਆਉਂਦੀ ਹੈ ਜਦੋਂ ਕਿ ਨਾਕਾਰਾਤਮਕ ਸੋਚ ਨਾਲ ਕੈਂਸਰ ਦੀ ਬੀਮਾਰੀ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ । ਇਸ ਦੌਰਾਨ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਪਿ੍ੰਸੀਪਲ ਡਾ ਰਜਿੰਦਰ ਕੌਰ ਢੱਡਾ ਦੀ ਯੋਗ ਅਗਵਾਈ ਹੇਠ ਕਾਲਜ ਦੀਆਂ ਵਿਦਿਆਰਥਣਾਂ ਨੇ ਕੈਂਸਰ ਜਾਗਰੂਕਤਾ ਸਬੰਧੀ ਬਹੁਤ ਸਾਰੀ “ਸਲੋਗਨ “ਵੀ ਲਿਖੇ ।
ਸਵੇਰੇ 10 ਵਜੇ ਕਾਲਜ ਕੈਂਪਸ ਤੋਂ ਸ਼ੁਰੂ ਹੋ ਕੇ ਇਹ ਵਿਸ਼ਾਲ ਕੈਂਸਰ ਜਾਗਰੂਕਤਾ ਰੈਲੀ ਪੂਰੇ ਬਲੌਂਗੀ ਪਿੰਡ ਦੇ ਵਿੱਚੋਂ ਹੁੰਦੀ ਹੋਈ ਅਤੇ ਪਿੰਡ ਦੇ ਲੋਕਾਂ ਨੂੰ ਕੈਂਸਰ ਦੇ ਪ੍ਰਤੀ ਜਾਗਰੂਕ ਕਰਦੀ ਹੋਈ ਮੁੜ ਕਾਲਜ ਕੈਂਪਸ ਵਿੱਚ ਕਰੀਬ 2 ਵਜੇ ਪਹੁੰਚੀ ।ਇਸ ਦੌਰਾਨ ਵਿਦਿਆਰਥਣਾਂ ਨੇ ਆਪਣੀ ਹਾਦਸੇ ਵਿੱਚ ਕੈਂਸਰ ਜਾਗਰੂਕਤਾ ਦੇ ਸਬੰਧੀ ਵੱਖ ਵੱਖ ਪੋਸਟਰ ਹੱਥਾਂ ਦੇ ਵਿੱਚ ਲੈ ਕੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ।