ਚੰਡੀਗੜ੍ਹ ਪੀਐਚਡੀ ਚੈਂਬਰ ਵਿੱਚ ਵੱਧ ਰਹੀ ਬੇਰੁਜ਼ਗਾਰੀ ਬਾਰੇ ਵਿਚਾਰ ਵਟਾਂਦਰੇ
ਚੰਡੀਗੜ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲਗਾਤਾਰ ਵੱਧ ਰਹੀ ਬੇਰੁਜਗਾਰੀ ਅਤੇ ਵਿਦਿਆਰਥੀਆਂ ਨੂੰ ਸਨਅਤੀ ਅਦਾਰਿਆਂ ਦੀ ਮੰਗ ਅਨੁਸਾਰ ਸਕਿੱਲ ਡਿਵੈਲਪਮੈਂਟ ਦੇ ਖੇਤਰ ਵਿੱਚ ਮਜਬੂਰ ਕਰਦੇ ਹੋਏ ਪ੍ਰੋਫੈਸ਼ਨਲ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ੁੱਕਰਵਾਰ ਨੂੰ ਸਥਾਨਕ ਪੀ ਐਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿਚ ਇੱਕ ਰੋਜਾ ਇੰਡਸਟਰੀ ਅਕੈਡਮੀਆ ਸਿੰਪੋਜੀਅਮ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਉਦਯੋਗਾਂ ਅਤੇ ਅਕਾਦਮਿਕ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜਗਾਰ ਪੈਦਾ ਕਰਨ ਦੇ ਵਿਸ਼ੇ ਤੇ ਚਰਚਾ ਕੀਤੀ ਗਈ।
ਇੱਥੇ ਪੁੱਜੇ 50 ਤੋਂ ਵੱਧ ਕਾਲਜਾਂ, ਯੂਨੀਵਰਸਿਟੀਆਂ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੇ ਐਚ ਆਰ ਹੈਡ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਕਾਲਜ ਪੱਧਰ ਤੋਂ ਹੀ ਪ੍ਰੋਫੈਸ਼ਨਲ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਤੇ ਬੋਲਦੇ ਹੋਏ ਪੀ ਐਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਚ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਮਧੂਸੂਦਨ ਵਿਜ ਨੇ ਕਿਹਾ ਕਿ – ਇਸ ਮੌਕੇ ਤੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਵਿੱਲੇ ਇੰਡੀਆ ਦੇ ਐਮ ਡੀ ਵਿਕਾਸ ਗੁਪਤਾ ਨੇ ਕਿਹਾ ਕਿ ਇਸ ਸਮੇ ਮਾਰਕੀਟ ਵਿੱਚ ਰੁਜਗਾਰ ਦੀ ਵਧੇਰੇ ਸੰਭਾਵਨਾਵਾਂ ਹਨ। ਇਸਦੇ ਬਾਵਜੂਦ ਨੌਜਵਾਨਾਂ ਵਿਚ ਸਕਿੱਲ ਡਿਵੈਲਪਮੈਂਟ ਦੀ ਘਾਟ ਹੈ। ਜਦੋਂਕਿ ਕਾਰਪੋਰੇਟ ਜਗਤ ਨੂੰ ਇਸ ਵੇਲੇ ਕਵਾਲਿਟੀ ਟੈਲੇਂਟ ਦੀ ਲੋੜ ਹੈ। ਜੋ ਕੇਵਲ ਇੱਕ ਡਿਗਰੀ ਤੇ ਨਿਰਭਰ ਹੋਣ ਦੀ ਬਜਾਏ ਇਨ ਡਿਮਾਂਡ ਸਕਿੱਲ ਤੋਂ ਵੀ ਚੰਗੀ ਤਰਾਂ ਵਾਕਫ਼ ਹੋਣ। ਉਨਾਂ ਕਿਹਾ ਕਿ ਭਵਿੱਖ ਵਿੱਚ ਨੌਕਰੀ ਦੇ ਚਾਹਵਾਨਾਂ ਨੂੰ ਡਿਗਰੀ ਹਾਸਲ ਕਰਨ ਤੋਂ ਅੱਗੇ ਦੇਖਣਾ ਪਵੇਗਾ।
ਇਸ ਮੌਕੇ ਤੇ ਬੋਲਦਿਆਂ ਪੰਜਾਬ ਇੰਜੀਅਰਿੰਗ ਕਾਲਜ ਦੇ ਡਾਇਰੈਕਟਰ ਡਾਕਟਰ ਧੀਰਜ ਸੰਘੀ ਨੇ ਕਿਹਾ ਕਿ – ਇਸ ਮੌਕੇ ਤੇ ਇੰਡੀਅਨ ਸਕੂਲ ਆਫ ਬਿਜਨੈਸ ਦੇ ਸਹਾਇਕ ਡਾਇਰੈਕਟਰ ਕਰਨਲ ਰਾਜੀਵ ਭਾਰਗਵ, ਦੇਸ਼ਭਗਤ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਡਾਕਟਰ ਸ਼ਾਲਿਨੀ ਗੁਪਤਾ, ਚਿਤਕਾਰਾ ਸਕੂਲ ਆਫ ਬਿਜਨਸ ਦੇ ਡੀਨ ਯੂਜੀ ਪ੍ਰੋਗਰਾਮ ਡਾਕਟਰ ਕੇ ਕੇ ਸ਼ਰਮਾ, ਚੰਡੀਗੜ੍ਹ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਪ੍ਰੈਜੀਡੈਂਟ ਡੀ ਪੀ ਸਿੰਘ, ਆਈਡੀਐਸ ਇੰਫੋਟੈਕ ਦੇ ਗਰੁੱਪ ਹੈਡ ਐਚ ਸਮਿਤਾਭ ਰਾਏ, ਕੋਕਾ ਕੋਲਾ ਐਫਬੀਓ ਦੇ ਗਰੁੱਪ ਐਚ ਆਰ ਹੈੱਡ ਡਾਕਟਰ ਜਸਪ੍ਰੀਤ ਆਹਲੂਵਾਲੀਆ, ਨੈਟ ਸੋਲਯੂਸ਼ਨ ਦੀ ਐਚ ਆਰ ਹੈਡ ਰੀਤੂ ਟੰਡਨ ਸਮੇਤ ਕਈ ਉਦਯੋਗਿਕ ਅਤੇ ਐਜੂਕੇਸ਼ਨਲ ਅਦਾਰਿਆਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ।