ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਗੁਰੂਦਵਾਰਾ ਸਾਹਿਬ ਵਿੱਚ ਲੋਕਾਂ ਨੂੰ ਕੀਤਾ ਜਾਗਰੂਕ
NABHA NEWS: ਸਾਰੇ ਦੇਸ਼ ਵਿੱਚ ਕਰੋਨਾ ਵਾਇਰਸ ਦਾ ਪ੍ਰਕੋਪ ਫੈਲਿਆ ਹੋਇਆ ਹੈ। ਜਿਸ ਨੂੰ ਲੈ ਕੇ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਫਾਈ ਦੇ ਪ੍ਰਬੰਧ ਪੁਖ਼ਤਾ ਰੱਖਣ ਲਈ ਕਿਹਾ ਗਿਆ ਹੈ.ਇਸੇ ਤਰ੍ਹਾਂ ਐਸਜੀਪੀਸੀ ਦੇ ਹੁਕਮਾਂ ਤਹਿਤ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਨਾਭਾ ਵਿਖੇ ਨਤਮਸਤਕ ਆਉਣ ਵਾਲੀ ਸੰਗਤ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਦੀ ਅਗਵਾਈ ਦੇ ਵਿੱਚ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਪਹਿਲਾਂ ਸੰਗਤ ਦੇ ਡਿਟੋਲ ਨਾਲ ਧੋਣ ਦੇ ਪ੍ਰਬੰਧ ਕੀਤੇ ਗਏ ਹਨ। ਅਤੇ ਨਾਲ ਹੀ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਸੈਨੀਟਾਈਜ਼ਰ ਰਾਹੀਂ ਸਾਫ਼ ਕੀਤੇ ਜਾ ਰਹੇ ਹਨ.ਇਹ ਸੇਵਾ ਐੱਸਜੀਪੀਸੀ ਵੱਲੋਂ ਨਿਭਾਈ ਜਾ ਰਹੀ ਹੈ.
ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਨੇ ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚ ਰਹੀ ਸੰਗਤ ਲਈ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਜਿੱਥੇ ਹੱਥ ਸਾਫ ਕਰਨ ਲਈ ਜਟੋਲੀ ਗਈ ਹੈ ਤੇ ਨਾਲ ਹੀ ਸੈਨੀਟਾਈਜ਼ਰ ਰਾਹੀਂ ਹੱਥ ਸਾਫ਼ ਕਰਵਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਸੰਗਤ ਵੀ ਜਾਗਰੂਕ ਹੈ ਅਤੇ ਉਹ ਪੂਰੀ ਸਾਫ ਸਫਾਈ ਦੇ ਨਾਲ ਹੀ ਗੁਰੂ ਘਰ ਦੇ ਅੰਦਰ ਮੱਥਾ ਟੇਕਣ ਜਾ ਰਹੇ ਹਨ.ਸਾਰਿਆਂ ਨੂੰ ਜਾਗਰੂਕ ਹੁੰਦੇ ਹੋਏ ਸਾਫ਼ ਸਫ਼ਾਈ ਦੇ ਸਹੀ ਪ੍ਰਬੰਧਾਂ ਤਹਿਤ ਇਸ ਵਾਇਰਸ ਨਾਲ ਲੜਨ ਦੀ ਅੱਜ ਸਮੇਂ ਦੀ ਜ਼ਰੂਰਤ ਹੈ.ਇਸ ਦੌਰਾਨ ਸੰਗਤ ਦਾ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਸੈਨੇਟਾਈਜ਼ੇਸ਼ਨ ਸਾਡੀ ਸਿਹਤ ਲਈ ਜ਼ਰੂਰੀ ਹੈ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ.
