ਮੁਹਾਲੀ ਤੋਂ ਪਟਨਾ ਸਾਹਿਬ ਜਾਣ ਲਈ ਫਲਾਈਟ ਦੀ ਸ਼ੁਰੂਆਤ 5 ਮਾਰਚ ਤੋਂ
ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਤੋਹਫਾ
ਮੁਹਾਲੀ ਤੋਂ ਪਟਨਾ ਸਾਹਿਬ ਜਾਣ ਲਈ ਫਲਾਈਟ ਦੀ ਸ਼ੁਰੂਆਤ 5 ਮਾਰਚ ਤੋਂ
ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਤੋਹਫ਼ਾ ਮੋਹਾਲੀ ਤੋਂ ਪਟਨਾ ਸਾਹਿਬ ਜਾਣ ਵਾਲਿਆਂ ਵੱਡੀ ਖੁਸ਼ਖਬਰੀ ‘ਵੱਡੀ ਖਬਰ ਆ ਰਹੀ ਹੈ ਕੇਦਰ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਮੋਹਾਲੀ ਤੋਂ ਫਲਾਈਟ ਸ਼ੁਰੂਆਤ ਹੋਣ ਵਾਲੀ ਹੈ 5 ਮਾਰਚ ਤੋਂ ਪਟਨਾ ਸਾਹਿਬ ਲਈ ਸ਼ੁਰੂ ਹੋਵੇਗੀ ਜਿਸ ਚ ਕੇਦਰੀ ਮੰਤਰੀ ਹਰਦੀਪ ਪੁਰੀ ਦਾ ਬਹੁਤ ਵੱਡਾ ਯੋਗਦਾ |
ਜਿਸ ਦੀ ਜਾਣਕਾਰੀ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸੀ ਹੈ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਟਨਾ ਸਾਹਿਬ ਬਹੁਤ ਪਵਿੱਤਰ ਧਰਤੀ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਚਰਨ ਪਾਏ ਆਪ ਜੀ ਦੀ ਜਨਮ ਭੂਮੀ ਹੈ। ਜਿੱਥੇ ਹਰ ਸਿੱਖ ਦਾ ਫਰਜ ਹੈ ਉਹ ਜਿੰਦਗੀ ਚ ਇੱਕ ਵਾਰ ਜਰੂਰ ਜਾਵੇ। ਤਖ਼ਤ ਸ੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ (22 ਦਸੰਬਰ 1666) ਦੀ ਯਾਦਗਾਰ ਵੱਜੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ (1780-1839) ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇਕ ਪਵਿੱਤਰ ਅਤੇ ਸਤਿਕਾਰਤ ਧਾਰਮਿਕ ਸਥਾਨ ਹੈ। ਇਸ ਜਗ੍ਹਾ ਨੂੰ ਸ਼ਾਹੇ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਸਥਾਨ ਹੋਣ ਦਾ ਮਾਣ ਹਾਸਲ ਹੈ। ਇਹ ਸਿੱਖਾਂ ਲਈ ਪੰਜ ਸਰਬਉੱਚ ਤਖ਼ਤ ਸਾਹਿਬਾਨਾਂ ਵਿਚੋਂ ਇਕ ਹੈ।
ਤਿੰਨ ਸਿੱਖ ਗੁਰੂ ਸਹਿਬਾਨਾਂ ਵੱਲੋਂ ਪਾਵਨ ਕਰਕੇ ਭੇਟ ਕੀਤੇ ਗਏ ਇਸ ਤਖ਼ਤ ਸਾਹਿਬ ਨੂੰ ਉਤਸ਼ਾਹ ਤੇ ਨਿਡਰਤਾ, ਸ਼ਰਧਾਲੂਆਂ ’ਚ ਮਹਾਨ ਪਵਿੱਤਰਤਾ ਦੀ ਪ੍ਰੇਰਨਾ ਭਰਨ ਅਤੇ ਪਟਨਾ ਨਗਰ ਦੀ ਸ਼ਾਨਦਾਰ ਵਿਰਾਸਤ ਵਿਚ ਮਾਣਮੱਤੇ ਸਥਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਰਦੁਆਰਾ ਪਟਨਾ ਸਾਹਿਬ ਦੇ ਮੈਦਾਨ ’ਤੇ ਹੀ ਇਕ ਅਜਾਇਬਘਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਯਾਦਗਾਰ ਨਿਸ਼ਾਨੀਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਸਭ ਤੋਂ ਵੱਧ ਅਹਿਮ ਹੈ ਇੱਕ ‘ਪੰਘੂੜਾ’, ਜਿਸ ਦੀਆਂ ਚਾਰੇ ਲੱਤਾਂ ’ਤੇ ਸੋਨ-ਪੱਤਰੇ ਚੜ੍ਹੇ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿਚ ਇਸੇ ’ਚ ਸੌਂਦੇ ਹੁੰਦੇ ਸਨ। ਹੋਰ ਯਾਦਗਾਰੀ ਚਿੰਨ੍ਹਾਂ ਵਿਚ ਲੋਹੇ ਦੇ ਚਾਰ ਤੀਰ, ਹਾਥੀ ਦੰਦ ਦੇ ਬਣੇ ਸੈਂਡਲਾਂ ਦੀ ਜੋੜੀ ਅਤੇ ਦਸਮ ਪਾਤਿਸ਼ਾਹ ਦੀ ਪਵਿੱਤਰ ਕ੍ਰਿਪਾਨ ਸ਼ਾਮਿਲ ਹਨ।