ਹਰਚਰਨ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ “ਵਰਤਮਾਨ ਸਥਿਤੀ” ਪੁਸਤਕ ਲਿਖੀ |
ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਚੀਫ ਸੈਕਟਰੀ ਹਰਚਰਨ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ ਪੁਸਤਕ ਲਿਖੀ ਗਈ ਹੈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ । ਇਸ ਵਿਸ਼ੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿ ਕੇ ਲਗਭਗ ਦੋ ਸਾਲਕੰਮ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਚੀਫ ਸੈਕਟਰੀ ਹਰਚਰਨ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ ਪੁਸਤਕ ਲਿਖੀ ਗਈ ਹੈ ਅੱਜ ਇਸ ਪੁਸਤਕ ਨੂੰ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਸਰਦਾਰ ਕਪੂਰ ਸਿੰਘ ਸਰਦਾਰ ਹਰਚਰਨ ਸਿੰਘ ਕਿਤਾਬ ਦੇ ਲੇਖਕ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਹਾਜ਼ਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਹਰਚਰਨ ਸਿੰਘ ਨੇ ਸ੍ਰੋਮਣੀ ਗੁਰਦੁਆਰਾ ਬੰਦ ਕਮੇਟੀ ਦੇ ਵਿੱਚ ਰਹਿ ਕੇ ਬਿਤਾਏ ਆਪਣੇ ਤਜਰਬਿਆਂ ਨੂੰ ਸਾਂਝਿਆਂ ਕੀਤਾ ਅਤੇ ਬਹੁਤ ਸਾਰੀਆਂ ਅਜਿਹੀਆਂ ਭਰਤੀਆਂ ਖੋਲ੍ਹੀਆਂ ਜਿਸ ਵਿੱਚ ਉਨ੍ਹਾਂ ਨੇ ਲੰਗਰ ਦੀ ਖਰੀਦੋ ਫਰੋਕਤ ਅਤੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਿੱਤੇ ਜਾਣ ਵਾਲੇ ਨਾਜਾਇਜ਼ ਅਹੁਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਿਆਂ ਦੀ ਅੰਦਰੂਨੀ ਵਿਵਸਥਾ ਬਾਰੇ ਬਹੁਤ ਜ਼ਿਆਦਾ ਵਿਸਾਰਦੇ ਵਿੱਚ ਗੱਲ ਕੀਤੀ ਹੈ |
ਹਰਚਰਨ ਸਿੰਘ ਨੇ ਲਗਪਗ ਇੱਕ ਸੌ ਪੰਜਾਹ ਸਫ਼ਿਆਂ ਦੀ ਆਪਣੀ ਇਸ ਪੁਸਤਕ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੂੰ ਮਾਫ਼ੀ ਦਿੱਤੇ ਜਾਣ ਵਾਲੀ ਘਟਨਾ ਦਾ ਵੀ ਵੇਰਵਾ ਦਿੱਤਾ ਹੈ ।
ਇਸ ਮੌਕੇ ਮੀਡੀਆ ਨੂੰ ਮੁਖਾਤਿਬ ਹੁੰਦੇ ਹੋਏ ਹਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੇਖਿਆ ਉਸ ਨੂੰ ਆਪਣੀ ਪੁਸਤਕ ਦੇ ਵਿੱਚ ਦਰਜ ਕਰ ਦਿੱਤਾ ਹੈ ਹੁਣ ਫੈਸਲਾ ਪੰਥ ਨੇ ਕਰਨਾ ਹੈ ਕਿ ਕੀ ਇੱਕ ਪਰਿਵਾਰ ਦੇ ਹੱਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕਿਵੇਂ ਕੀਤਾ ਜਾਵੇ