Mohali CBI Court Ne 6 Police Karmiyo Ko 10-10 Saal Ki Saja Sunaee
मोहाली सी.बी.आई. कोर्ट ने 6 पुलिस कर्मियों को 10-10 साल की सजा सुनाई |
ਮੁਹਾਲੀ ਸੀਬੀਆਈ ਅਦਾਲਤ ਨੇ 6 ਪੁਲਿਸ ਮੁਲਾਜ਼ਮਾਂ ਨੂੰ 10-10 ਸਾਲ ਦੀ ਸਜਾ ਸੁਣਾਈ
ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪੰਜ ਹੋਰ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਛੇ ਪੁਲਸ ਮੁਲਾਜ਼ਮਾਂ ਨੂੰ ਮੁਹਾਲੀ ਦੀ ਸੀਬੀਆਈ ਕੋਰਟ ਨੇ ਸਜ਼ਾ ਸੁਣਾ ਦਿੱਤੀ ਹੈ … ਪੀੜਤ ਧਿਰ ਨੂੰ ਸਥਾਈ ਸਾਲ ਬਾਅਦ ਇਨਸਾਫ ਮਿਲਿਆ ਹੈ ਜਦਕਿ ਪਰਿਵਾਰ ਵਾਲਿਆਂ ਨੂੰ ਮਰਹੂਮ ਵਿਅਕਤੀਆਂ ਨੇ ਲਾਸ਼ਾਂ ਤੱਕ ਵੀ ਪੁਲਿਸ ਨੇ ਨਹੀਂ ਸਨ ਦਿੱਤੀਆਂ ..
ਸੀਬੀਆਈ ਦੀ ਮੋਹਾਲੀ ਕੋਰਟ ਨੇ ਸੂਬਾ ਸਿੰਘ ਸਾਬਕਾ ਪੁਲਿਸ ਇੰਸਪੈਕਟਰ ਨੂੰ ਦੋ ਕੇਸਾਂ 10-10 ਸਾਲ, ਬਿਕਰਮਜੀਤ ਸਿੰਘ ਨੂੰ ਇੱਕ ਕੇਸ ਵਿੱਚ ਦਸ ਸਾਲ ਅਤੇ ਦੂਸਰੇ ਵਿੱਚ ਦੋ ਸਾਲ , ਸੁਖਦੇਵ ਸਿੰਘ ਨੂੰ ਇੱਕ ਕੇਸ ਵਿੱਚ ਦਸ ਸਾਲ ਅਤੇ ਦੂਸਰੇ ਵਿੱਚ ਦੋ ਸਾਲ , ਸੁਖਦੇਵ ਰਾਜ ਜੋਸ਼ੀ ਨੂੰ ਦੋ ਕੇਸਾਂ ਵਿੱਚ ਪੰਜ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ …ਏ ਐਸ ਆਈ ਸੂਬਾ ਸਿੰਘ ਅਤੇ ਹੈੱਡ ਕਾਂਸਟੇਬਲ ਲੱਖਾ ਸਿੰਘ ਨੂੰ ਦੋ ਕੇਸਾਂ ਵਿੱਚ ਦੋ ਦੋ ਸਾਲ ਦੀ ਸਜ਼ਾ ਦਾ ਫੈਸਲਾ ਸੁਣਾਇਆ ਹੈ ..
ਪੀੜਤ ਧਿਰ ਦੇ ਵਕੀਲ ਸਤਨਾਮ ਸਿੰਘ ਬੈਂਸ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਕ੍ਰਾਈਮ ਸੀ ਉਸ ਹਿਸਾਬ ਨਾਲ ਸਜ਼ਾਵਾਂ ਘੱਟ ਹੁੰਦੀਆਂ ਹਨ ਜਿਸ ਕਾਰਨ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ ..
ਕਾਰ ਸੇਵਾ ਵਾਲੇ ਮਰਹੂਮ ਬਾਬਾ ਚਰਨ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਨੇ ਵੀ ਸਜ਼ਾ ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ ..ਉਨ੍ਹਾਂ ਕਿਹਾ ਕਿ ਇਸ ਕੇਸ ਨਾਲ ਸਬੰਧਿਤ ਪੁਲਿਸ ਅਫ਼ਸਰਾਂ ਅਤੇ ਸਾਬਕਾ ਪੁਲਸ ਅਧਿਕਾਰੀ ਖੂਬੀ ਰਾਮ ਖਿਲਾਫ ਕੇਸ ਚਲਾਉਣ ਨੂੰ ਲੈ ਕੇ ਉਨ੍ਹਾਂ ਹਾਈਕੋਰਟ ਵਿਚ ਵੀ ਕੇਸ ਕੀਤਾ ਹੋਇਆ ਹੈ