ਅੰਮ੍ਰਿਤਸਰ ਵਿੱਚ ਨਸ਼ਾ, ਤੰਬਾਕੂ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦਾ ਵਿਰੋਧ ਕੀਤਾ
ਅਮ੍ਰਿਤਸਰ:-ਸਮਾਜ ਸੁਧਾਰ ਸੇਵਾ ਸੋਸਾਇਟੀ ਦੇ ਸੇਵਾਦਾਰ ਰਣਜੀਤ ਸਿੰਘ ਭੁੰਮਾ ਸਮੇਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੌ ਇਕਜੁੱਟ ਹੋ ਕੇ ਅਪੀਲ ਕਰਦਿਆ ਇਕ ਮਾਰਚ ਕਢ ਇਹ ਅਪੀਲ ਕੀਤੀ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵਲੌ ਵਸਾਈ ਗਈ ਗੁਰੂਨਗਰੀ ਅਮ੍ਰਿਤਸਰ ਦੇ ਪੁਰਾਤਨ ਸ਼ਹਿਰ ਅੰਦਰ ਨਸ਼ੇ, ਤੰਬਾਕੂ, ਮੀਟ,ਸਰਾਬ ਦੀਆ ਦੁਕਾਨਾਂ ਖੋਖੀਆ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ।
ਇਸ ਤੌ ਇਲਾਵਾ ਅਵਾਰਾ ਕੁਤਿਆ ਨਾਲ ਦੇਸ਼ਾ ਵਿਦੇਸ਼ਾਂ ਵਿਚੋ ਆਉਣ ਵਾਲੀਆਂ ਸੰਗਤਾਂ ਨੂੰ ਪਰੇਸ਼ਾਨੀ ਅਤੇ ਸ੍ਰੀ ਹਰਿਮੰਦਰ ਸਾਹਿਬ ਹੈਰੀਟੇਜ ਸਟਰੀਟ ਵਿਖੇ ਲੋਕਾਂ ਵਲੌ ਮਹਿੰਗੇ ਸਮਾਨ ਵੇਚਣ ਤੇ ਰੋਕ ਅਤੇ ਸ਼ਹਿਰ ਨੂੰ ਸਵਛਤਾ ਦਾ ਦਰਜਾ ਦਿਵਾਉਣ ਲਈ ਸਰਕਾਰ ਨਗਰ ਨਿਗਮ ਅਤੇ ਸਮੂਹ ਅਦਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਲ ਧਿਆਨ ਦੇਣਦੀ ਲੌੜ ਹੈ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਦਸਿਆ ਕਿ ਪ੍ਰਸ਼ਾਸ਼ਨ ਇਸ ਸੰਬੰਧੀ ਕੋਈ ਵੀ ਧਿਆਨ ਨਹੀ ਦੇ ਰਿਹਾ ਜਿਸਦੇ ਚੱਲਦੇ ਉਹਨਾਂ ਵਲੌ ਅਜ ਇਹ ਜਥੇਬੰਦੀਆਂ ਨਾਲ ਮਿਲ ਕੇ ਮਾਰਚ ਕੱਢਿਆ ਹੈ ਤਾ ਜੋ ਪ੍ਰਸ਼ਾਸ਼ਨ ਦੇ ਕੰਨਾਂ ਤੇ ਜੂੰ ਸਰਕ ਸਕੇ ਅਗਰ ਉਹਨਾਂ ਵਲੋਂ ਇਸ ਤੇ ਕਾਰਵਾਈ ਨਾ ਕੀਤੀ ਗਈ ਤਾ ਹੋਰ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।