Health Minister Dedicates Mai Daultan Maternal & Child Hospital at Moga
सूचना एवं लोक संपर्क विभाग, पंजाब
स्वास्थ्य मंत्री ने मोगा में माई दौलता मातृ एवं शिशु अस्पताल किया समर्पित
आयुष अस्पताल भी दो माह में चालू हो जाएगा- बलबीर सिंह सिद्धू
कहा ! पंजाब में उपलब्ध स्वास्थ्य सुविधाओं के मुकाबले दिल्ली मॉडल फेल
चंडीगढ़/ मोगा, 15 सितंबर :
पंजाब सरकार ने राज्य में स्वास्थ्य सुविधाओं के स्तर को ऊपर उठाने के लिए कई पहलकदमियों के तहत मोगा शहर में माई दौलता मातृ एवं शिशु अस्पताल शुरू किया गया है। पंजाब के स्वास्थ्य एवं परिवार कल्याण मंत्री बलवीर सिंह सिद्धू ने आज इसका उद्घाटन किया।
इस अवसर पर बोलते हुये श्री सिद्धू ने कहा कि माई दौलता मातृ एवं शिशु अस्पताल 50 बिस्तरों की क्षमता के साथ 5.48 करोड़ रुपये की लागत से बनाया गया है जोकि हर तरह की सुविधाओं से लैस है। राज्य भर में ऐसे 29 अस्पताल बन चुके हैं जबकि 8 अस्पतालों का निर्माण कार्य चल रहा है। इस साल 7 और अस्पताल भी चालू कर दिये जाएंगे।
मंत्री ने कहा कि राज्य के ग्रामीण क्षेत्रों में रहने वाले लोगों को गुणवत्तापूर्ण स्वास्थ्य सुविधाएं उपलब्ध कराने के लिए एमसीएच के अलावा हेल्थ वेलनेस सेंटर भी स्थापित किए जा रहे हैं। उन्होंने कहा कि हेल्थ एंड वेलनेस सेंटर के सफल कामकाज को देखने के बाद इन सैंटरों की संख्या बढ़ाकर 3,000 कर दी जाएगी, जिन्हें 31 मार्च, 2022 से पहले चालू कर दिया जाएगा।
स्वास्थ्य विभाग में की गई भर्तियों की जानकारी साझा करते हुए उन्होंने कहा कि कैप्टन अमरिन्दर सिंह के नेतृत्व वाली पंजाब सरकार ने साढ़े चार सालों के दौरान 13000 से अधिक मेडिकल और पैरामेडिकल स्टाफ की भर्ती की है। स्पेशलिस्ट डॉक्टरों और स्वास्थ्य वर्करों की भर्ती अभी भी जारी है। सभी सरकारी अस्पतालों को और मजबूत करने के लिए 600 और डॉक्टरों की भर्ती जल्द की जा रही है।
स्वास्थ्य मंत्री ने कहा कि महामारी के दौरान दिल्ली सरकार का स्वास्थ्य मॉडल विफल साबित हुआ है। पंजाब में दूसरे राज्यों के 5500 कोरोना मरीजों का इलाज किया गया, जिनमें से 80 फीसदी मरीज दिल्ली के थे, जिन्हें राष्ट्रीय राजधानी में इलाज की सुविधाएं नहीं मिली। उन्होंने दावा किया कि दिल्ली सहित कोई भी राज्य सार्वजनिक सुविधाओं के मामले में पंजाब की नकल नहीं कर सकता।
उन्होंने कोरोना महामारी के दौरान सरकारी अस्पतालों, डॉक्टरों और अन्य कर्मचारियों द्वारा निभाए गए काम की सराहना की। उन्होंने आगे कहा कि मोगा में निर्माणाधीन आयुष अस्पताल अगले दो माह में चालू हो जाएगा।
इस अवसर पर श्री हरजोत कमल, विधायक मोगा, श्री दर्शन सिंह बराड़, विधायक, बाघापुराना, श्री सुखजीत सिंह काका लोहगढ़, विधायक, धर्मकोट, श्री संदीप हंस, डिप्टी कमिश्नर, श्री धरुमन एच निंबाले, जिला पुलिस प्रमुख, श्रीमती नितिका भल्ला नगर निगम कमिश्नर, नगर सुधार ट्रस्ट के चेयरमैन श्री विनोद बंसल, चैयरमैन जिला योजना कमेटी श्री इंद्रजीत सिंह बीर चारिक, डायरैक्टर स्वास्थ्य एवं परिवार कल्याण डॉ. ओम प्रकाश गोजरा, मंत्री के राजनीतिक सचिव श्री. हरकेश चंद शर्मा, सिविल सर्जन डॉ. अमरजीत कौर बाजवा आदि उपस्थित थे।
—-
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਸਿਹਤ ਮੰਤਰੀ ਵੱਲੋਂ ਮੋਗਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਲੋਕਾਂ ਨੂੰ ਸਮਰਪਿਤ
– ਆਯੂਸ਼ ਹਸਪਤਾਲ ਵੀ ਦੋ ਮਹੀਨੇ ਵਿਚ ਚਾਲੂ ਕਰ ਦਿੱਤਾ ਜਾਵੇਗਾ – ਬਲਬੀਰ ਸਿੰਘ ਸਿੱਧੂ
– ਕਿਹਾ, ਪੰਜਾਬ ਵਿੱਚ ਮਿਲਦੀਆਂ ਸਿਹਤ ਸਹੂਲਤਾਂ ਦੇ ਮੁਕਾਬਲੇ ਦਿੱਲੀ ਮਾਡਲ ਫੇਲ
ਚੰਡੀਗੜ/ਮੋਗਾ, 15 ਸਤੰਬਰ:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਮੋਗਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ. ਸਿੱਧੂ ਨੇ ਦੱਸਿਆ ਕਿ 50 ਬਿਸਤਰਿਆਂ ਦੀ ਸਮਰੱਥਾ ਵਾਲਾ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ 5.48 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ ਹਰ ਤਰਾਂ ਦੀ ਸੁਵਿਧਾ ਨਾਲ ਲੈਸ ਹੈ। ਪੂਰੇ ਸੂਬੇ ਵਿਚ ਅਜਿਹੇ 29 ਹਸਪਤਾਲ ਮੁਕੰਮਲ ਕੀਤੇ ਜਾ ਚੁੱਕੇ ਹਨ ਜਦਕਿ 8 ਹਸਪਤਾਲਾਂ ਦਾ ਉਸਾਰੀ ਕਾਰਜ ਚਾਲੂ ਹੈ। 7 ਹੋਰ ਹਸਪਤਾਲ ਵੀ ਇਸ ਸਾਲ ਵਿੱਚ ਚਾਲੂ ਕਰ ਦਿੱਤੇ ਜਾਣਗੇ।
ਸ. ਸਿੱਧੂ ਨੇ ਕਿਹਾ ਕਿ ਲੋਕਾਂ ਖਾਸ ਕਰਕੇ ਰਾਜ ਦੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਐਮਸੀਐਚਜ਼ ਤੋਂ ਇਲਾਵਾ, ਹੈਲਥ ਵੈਲਨੈਸ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਐਚਡਬਲਯੂਸੀਜ਼ ਦੇ ਸਫਲਤਾਪੂਰਵਕ ਕੰਮਕਾਜ ਨੂੰ ਵੇਖਦਿਆਂ ਇਨਾਂ ਕੇਂਦਰਾਂ ਦੀ ਗਿਣਤੀ ਵਧਾ ਕੇ 3,000 ਕਰ ਦਿੱਤੀ ਜਾਵੇਗੀ ਜੋ 31 ਮਾਰਚ, 2022 ਤੋਂ ਪਹਿਲਾਂ ਕਾਰਜਸ਼ੀਲ ਹੋ ਜਾਣਗੇ।
ਸਿਹਤ ਵਿਭਾਗ ਵਿੱਚ ਕੀਤੀ ਗਈ ਭਰਤੀ ਬਾਰੇ ਵੇਰਵੇ ਸਾਂਝੇ ਕਰਦਿਆਂ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ 13000 ਤੋਂ ਵੱਧ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਹੈ। ਹਾਲਾਂਕਿ, ਮਾਹਰ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਭਰਤੀ ਅਜੇ ਵੀ ਜਾਰੀ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਛੇਤੀ ਹੀ 600 ਹੋਰ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਦਿੱਲੀ ਸਰਕਾਰ ਦਾ ਸਿਹਤ ਮਾਡਲ ਅਸਫਲ ਸਾਬਤ ਹੋਇਆ ਹੈ। ਦੂਜੇ ਰਾਜਾਂ ਦੇ 5500 ਕੋਰੋਨਾ ਮਰੀਜ਼ਾਂ ਦਾ ਪੰਜਾਬ ਵਿੱਚ ਇਲਾਜ ਕੀਤਾ ਗਿਆ, ਜਿਨਾਂ ਵਿੱਚੋਂ 80 ਫੀਸਦੀ ਦਿੱਲੀ ਦੇ ਸਨ ਜਿਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਇਲਾਜ ਸੇਵਾਵਾਂ ਨਹੀਂ ਮਿਲੀਆਂ। ਉਨਾਂ ਦਾਅਵਾ ਕੀਤਾ ਕਿ ਦਿੱਲੀ ਸਮੇਤ ਕੋਈ ਵੀ ਰਾਜ ਜਨਤਕ ਸਹੂਲਤਾਂ ਦੇ ਮਾਮਲੇ ਵਿੱਚ ਪੰਜਾਬ ਦੀ ਰੀਸ ਨਹੀਂ ਕਰ ਸਕਦਾ।
ਉਹਨਾਂ ਕਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲਾਂ, ਡਾਕਟਰਾਂ ਅਤੇ ਹੋਰ ਸਟਾਫ ਵੱਲੋਂ ਨਿਭਾਈ ਡਿਊਟੀ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਮੋਗਾ ਵਿਖੇ ਉਸਾਰੀ ਅਧੀਨ ਆਯੂਸ਼ ਹਸਪਤਾਲ ਅਗਲੇ ਦੋ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ, ਬਾਘਾਪੁਰਾਣਾ ਦੇ ਵਿਧਾਇਕ ਸ. ਦਰਸ਼ਨ ਸਿੰਘ ਬਰਾੜ, ਧਰਮਕੋਟ ਦੇ ਵਿਧਾਇਕ ਸ. ਸੁਖਜੀਤ ਸਿੰਘ ਕਾਕਾ ਲੋਹਗੜ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਜਲਿਾ ਪੁਲਿਸ ਮੁਖੀ ਸ੍ਰੀ ਧਰੂਮਨ ਐੱਚ ਨਿੰਬਾਲੇ, ਨਗਰ ਨਿਗਮ ਦੀ ਮੇਅਰ ਸ੍ਰੀਮਤੀ ਨੀਤਿਕਾ ਭੱਲਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ, ਜਲਿਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਇੰਦਰਜੀਤ ਸਿੰਘ ਬੀੜ ਚੜਿੱਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਓਮ ਪ੍ਰਕਾਸ਼ ਗੋਜਰਾ, ਮੰਤਰੀ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਸਿਵਲ ਸਰਜਨ ਡਾਕਟਰ ਅਮਰਜੀਤ ਕੌਰ ਬਾਜਵਾ ਅਤੇ ਹੋਰ ਹਾਜ਼ਰ ਸਨ।
Also See:
- No Moral Right To Speak On Farmers’ Crisis, Which You Could Have Easily Averted In The First Place’: Punjab Cm To Harsimrat
- Haryana Health Department’s survey regarding the suspected fever outbreak at Village Chilli and Chilla