ਲੋਨ ਲੈਣ ਆਏ ਨੌਜਵਾਨਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ |
ਬੈਕਾਂ ਦੀਆਂ ਖਾਲੀ ਪਈਆਂ ਸਟਾਲਾਂ, ਜੋ ਇਹ ਬਿਆਨ ਕਰ ਰਹੀਆਂ ਹਨ ਕਿ ਇਹ ਲੋਨ ਮੇਲਾ ਇੱਕ ਮਨੋਰੰਜਨ ਮੇਲੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ । ਲੋਨ ਲੈਣ ਆਏ ਨੌਜਵਾਨਾਂ ਨੂੰ ਇਸ ਦੌਰਾਨ ਬਹੁਤ ਜ਼ਿਆਦਾ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਸੱਚਮੁੱਚ ਹੀ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਲੋਨ ਮੇਲੇ ਵਿੱਚ ਬੁਲਾ ਕੇ ਨੌਜਵਾਨਾਂ ਦਾ ਖਾਲੀ ਮਨੋਰੰਜਨ ਕਰਕੇ ਵਾਪਿਸ ਨਹੀਂ ਮੋੜ ਦੇਣਾ ਚਾਹੀਦਾ ਸੀ ,ਸਗੋਂ ਆਏ ਨੌਜਵਾਨਾਂ ਦੀ ਮਦਦ ਕਰਨੀ ਚਾਹੀਦੀ ਸੀ ।
ਜਿਹੜੇ ਬੈਂਕ ਅਧਿਕਾਰੀ ਲੋਨ ਮੇਲੇ ਵਿੱਚ ਆਏ ਸੀ। ਉਹਨਾਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਨਿਰਾ ਹੀ ਫਲਾਪ ਸ਼ੋਅ ਸੀ। ਸਿਰਫ਼ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਆ। ਕਾਫੀ ਜ਼ਿਆਦਾ ਸ਼ਰਤਾਂ ਨੇ। ਕੋਈ ਬੇਰੁਜ਼ਗਾਰ ਲੋਨ ਲੈ ਹੀ ਨਹੀਂ ਸਕਦਾ ਹੈ।