ਫੌਜ ਦੇ ਬੰਬ ਨਕਾਰਾ ਕਰਨ ਵਾਲੇ ਖੇਤਰ ਵਿਚ ਧਮਾਕੇ ‘ਚ ਤਿੰਨ ਜ਼ਖਮੀ |
ਫੌਜ ਦੇ ਬੰਬ ਨਕਾਰਾ ਕਰਨ ਵਾਲੇ ਖੇਤਰ ਵਿਚ ਧਮਾਕੇ ‘ਚ ਤਿੰਨ ਜ਼ਖਮੀ |
ਐਂਕਰ : ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਥਾਣਾ ਬਿਆਸ ਦੇ ਇੱਕ ਪਿੰਡ ਵਿੱਚ ਪੈਂਦੇ ਆਰਮੀ ਦੇ ਮੰਡ ਖੇਤਰ ਵਿੱਚ ਇੱਕ ਬੰਬ ਧਮਾਕੇ ਦਰਮਿਆਨ ਤਿੰਨ ਵਿਅਕਤੀਆਂ ਦੇ ਜਖਮੀ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਦੱਸ ਦੇਈਏ ਕਿ ਇਸ ਖੇਤਰ ਵਿੱਚ ਆਰਮੀ ਵਲੋਂ ਮਿਆਦ ਪੁਗਾ ਚੁੱਕੇ ਬੰਬ ਨਸ਼ਟ ਕੀਤੇ ਜਾਂਦੇ ਹਨ ਅਤੇ ਇਸ ਖੇਤਰ ਵਿੱਚ ਜਾਣ ਤੋਂ ਬਕਾਇਦਾ ਆਰਮੀ ਵਲੋਂ ਮਨਾਹੀ ਵੀ ਕੀਤੀ ਗਈ ਹੈ ਪਰ ਬਾਵਜੂਦ ਇਸਦੇ ਕੁਝ ਲੋਕ ਬੰਬ ਵਿਚੋਂ ਨਿਕਲਣ ਵਾਲੇ ਤਾਂਬੇ ਤੇ ਸਿੱਕੇ ਆਦਿ ਨੂੰ ਚੁਗਣ ਲਈ ਜਾਨ ਜੋਖਮ ਵਿੱਚ ਪਾ ਇਸ ਖੇਤਰ ਵਿੱਚ ਚਲੇ ਜਾਂਦੇ ਹਨ, ਜਿਸ ਕਾਰਣ ਅੱਜ ਇਹ ਵੱਡੀ ਘਟਨਾ ਸਾਹਮਣੇ ਆਈ ਹੈ, ਦੱਸ ਦੇਈਏ ਕਿ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਵਲੋਂ ਜਖਮੀ ਵਿਅਕਤੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਵਿਖੇ ਭੇਜਿਆ ਜਾ ਚੁੱਕਾ ਹੈ ਦੱਸੇ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅੱਜ ਵੀ ਸੈਨਾ ਦੇ ਜਵਾਨ ਅਜਿਹੇ ਬੰਬ ਨਕਾਰਾ ਲਈ ਉਥੇ ਗਏ ਹੋਏ ਸਨ ਅਤੇ ਜੋਧੇ ਪਿੰਡ ਦੇ ਲੋਕ ਪਿੱਤਲ ਆਦਿ ਇੱਕਠਾ ਕਰਨ ਲਈ ਉਥੇ ਪਹੁੰਚ ਗਏ। ਇਸ ਸਮੇਂ ਦੌਰਾਨ ਇਕ ਧਮਾਕਾ ਹੋਇਆ ਅਤੇ ਇਸ ਧਮਾਕੇ ਵਿਚ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਕਸ਼ਮੀਰ ਸਿੰਘ, ਹੀਰਾ ਸਿੰਘ ਅਤੇ ਮੁਖਤਾਰ ਸਿੰਘ ਸ਼ਾਮਲ ਹਨ। ਦੱਸ ਦੇਈਏ ਕਿ ਪਿਛਲੇ ਸਮੇਂ ਵਿੱਚ ਵੀ ਇਸ ਖੇਤਰ ਵਿੱਚ ਇਸ ਤਰਾਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਸੈਨਾ ਦੇ ਵਾਰ ਵਾਰ ਰੋਕਣ ਦੇ ਬਾਵਜੂਦ ਸਥਾਨਕ ਲੋਕ ਪਿੱਤਲ ਅਤੇ ਤਾਂਬੇ ਨੂੰ ਇੱਕਠਾ ਕਰਨ ਲਈ ਉਥੇ ਜਾਂਦੇ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।