ਜੰਮੂ ਦੇ ਰਹਿਣ ਵਾਲੇ ਉਂਕਾਰ ਸਿੰਘ ਨਾਮ ਦੇ ਸਿਖ ਵਿਦਿਆਰਥੀ ਨੇ ਕਿਤਾਬ ਲਿਖੀ ।
ਜੰਮੂ ਦੇ ਰਹਿਣ ਵਾਲੇ ਉਂਕਾਰ ਸਿੰਘ ਨਾਮ ਦੇ ਸਿਖ ਵਿਦਿਆਰਥੀ ਨੇ ਕਿਤਾਬ ਲਿਖੀ ।
ਛੋਟਿਆਂ ਉਮਰਾਂ ਵਿਚ ਵਡੀਆ ਮੱਲਾ ਮਾਰਨ ਵਾਲੇ ਜੰਮੂ ਦੇ ਰਹਿਣ ਵਾਲੇ ਉਂਕਾਰ ਸਿੰਘ ਨਾਮ ਦੇ ਸਿਖ ਵਿਦਿਆਰਥੀ ਨੇ ਆਪਣੀ 14 ਸਾਲ ਦੀ ਉਮਰ ਵਿਚ ਉਹ ਕਰ ਦਿਖਾਇਆ ਹੈ ਜੋ ਕਿ ਇਸ ਉਮਰ ਵਿਚ ਆਮ ਬਚੇ ਸੋਚ ਵੀ ਨਹੀ ਸਕਦੇ ।
ਸਾਹਿਤ ਦੇ ਪ੍ਰਤੀ ਆਪਣੇ ਰੂਝਾਣ ਅਤੇ ਲਿਖਣ ਦੀ ਕਲਾ ਦੇ ਚਲਦਿਆਂ ਉਂਕਾਰ ਸਿੰਘ ਵਲੌ “when the time stop” ਨਾਮ ਦੀ ਕਿਤਾਬ ਲਿਖੀ ।
ਉਕਾੰਰ ਸਿੰਘ ਨੇ ਆਪਣੇ ਇਸ ਪ੍ਰਤੀ ਰੂਝਾਣ ਦਛ ਬਾਰੇ ਗਲਬਾਤ ਕਰਦਿਆਂ ਦਸਿਆ ਕਿ ਇਸ ਕਿਤਾਬ ਨੂੰ ਉਹਨਾਂ ਵਲੌ ਸਟੀਫਨ ਔਰੈਨਸ ਨਾਮ ਦੇ ਸਾਇੰਸ ਦੇ ਲੇਖਕ ਤੌ ਪ੍ਰਭਾਵਿਤ ਹੋ ਕੇ ਉਹਨਾਂ ਇਹ ਕਿੱਤਾਬ ਲਿਖਣ ਦਾ ਮਨ ਬਣਾਇਆ ਅਤੇ ਆਪਣੀ ਲਗਨ ਅਤੇ ਪਰਿਵਾਰਕ ਮੈਂਬਰਾਂ ਦੇ ਸਾਥ ਅਤੇ ਵਾਹਿਗੁਰੂ ਦੀ ਅਪਾਰ ਬਖਸ਼ਿਸ ਸਦਕਾ ਉਹਨਾਂ ਨੇ ਇਹ ਕਿੱਤਾਬ ਲਿਖੀ ।
ਜਿਸ ਦੇ ਚਲਦਿਆਂ ਭਾਰਤ ਦੇ ਰਾਸ਼ਟਰਪਤੀ ਵਲੌ ਵੀ ਉਹਨਾਂ ਨੂੰ ਬਾਲ ਸਕਤੀ ਪੁਰਸਕਾਰ ਦੇ ਕੇ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ ਅਤੇ ਵਰਲਡ ਰਿਕਾਰਡ ਵਿਚ ਵੀ ਨਾਮ ਦਰਜ ਹੋਇਆ। ਅਤੇ ਹੋਰ ਵੀ ਕਈ ਤਰਾ ਦੀਆ ਸੰਸਥਾਵਾਂ ਵਲੌ ਸਨਮਾਨ ਵੀ ਮਿਲੇ।
ਅਜ ਉਂਕਾਰ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਕਿ ਉਹਨਾਂ ਨੂੰ ਜੋ ਰਾਸ਼ਟਰੀ ਪੱਧਰ ਤੇ ਜੋ ਸਨਮਾਨ ਮਿਲਿਆ ਹੈ ਉਸ ਲਈ ਉਹਨਾਂ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬਾਨ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।