Home » ਚੰਡੀਗੜ, ਵਿੱਚ ਇੰਸਾਨੀਅਨਤ ਸ਼ਰਮਸ਼ਾਰ, ਗਟਰ ਵਿੱਚ ਮਿਲੀ ਬੱਚੀ ਦੀ ਲਾਸ਼

ਚੰਡੀਗੜ, ਵਿੱਚ ਇੰਸਾਨੀਅਨਤ ਸ਼ਰਮਸ਼ਾਰ, ਗਟਰ ਵਿੱਚ ਮਿਲੀ ਬੱਚੀ ਦੀ ਲਾਸ਼

ਚੰਡੀਗੜ੍ਹ, ਸੀਵਰੇਜ ‘ਚੋਂ ਬੱਚੇ ਦੀ ਲਾਸ਼ ਮਿਲੀ

ਚੰਡੀਗੜ, 05 ਫਰਵਰੀ। ਦੇ ਸੈਕਟਰ 56 ਵਿੱਚ ਬੁੱਧਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਨਿਗਮ ਦੇ ਸਫਾਈ ਕਾਮਿਆਂ ਨੇ ਗਟਰ ਵਿੱਚ ਇੱਕ ਬੱਚੀ ਦੀ ਲਾਸ਼ ਤੈਰਦੀ ਦੇਖੀ। ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਬੱਚੀ ਦੀ ਉਮਰ ਕਰੀਬ 3 ਤੋਂ 4 ਮਹੀਨੇ ਹੈ ਅਤੇ ਕਿਸੇ ਵਿਅਕਤੀ ਨੇ ਹੱਤਿਆ ਕਰਕੇ ਸਬੂਤ ਮਿਟਾਉਣ ਦੇ ਮੰਤਵ ਨਾਲ ਲਾਸ਼ ਨੂੰ ਗਟਰ ਵਿੱਚ ਸੁੱਟ ਦਿੱਤਾ।

ਬੁੱਧਵਾਰ ਸਵੇਰੇ ਕਰੀਬ 10 ਵਜੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਸੈਕਟਰ 56 ਵਿੱਚ ਸੀਵਰੇਜ ਜਾਮ ਹੋਣ ਦੀ ਸ਼ਿਕਾਇਤ ਮਿਲੀ। ਸਫਾਈ ਕਰਮਚਾਰੀਆਂ ਨੇ ਜਿਵੇਂ ਹੀ ਗਟਰ ਸਾਫ ਕਰਨ ਲਈ ਢੱਕਣ ਖੋਲਿਆ ਤਾਂ ਉਨਾਂ ਇੱਕ ਬੱਚੀ ਦੀ ਲਾਸ਼ ਤੈਰਦੀ ਦੇਖੀ।

ਜਿਸ ਤੋਂ ਬਾਅਦ ਨਿਗਮ ਕਰਮਚਾਰੀਆਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਵਾਲੀ ਥਾਂ ਤੇ ਪੁੱਜੇ ਸੈਕਟਰ 56 ਚੌਕੀ ਇੰਚਾਰਜ ਜੋਗਿੰਦਰ ਸਿੰਘ ਨੇ ਲਾਸ਼ ਨੂੰ ਗਟਰ ਚੋਂ ਕਢਵਾ ਕੇ ਸੈਕਟਰ 16 ਦੇ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.