ਨਬਾਰਡ ਵੱਲੋਂ ਅੱਜ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ‘ਚ ਵਿਸ਼ੇਸ਼ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ।
ਚੰਡੀਗੜ੍ਹ : ਨਬਾਰਡ ਵੱਲੋਂ ਅੱਜ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ‘ਚ ਵਿਸ਼ੇਸ਼ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਉਚੇਚੇ ਤੌਰ ‘ਤੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਨਬਾਰਡ ਪੰਜਾਬ ਦੇ ਕਿਸਾਨਾਂ ਲਈ ਅਹਿਮ ਭੂਮਿਕਾ ਨਿਭਾ ਰਿਹਾ। ਇਸ ਦੌਰਾਨ ਉਹਨਾਂ ਕੇਂਦਰੀ ਬਜਟ ‘ਚ ਖੇਤੀਬਾੜੀ ਦੇ ਬਜਟ ‘ਚ ਕੀਤੀ ਕਟੌਤੀ ‘ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਇੱਕ ਪਾਸੇ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਜਾ ਰਹੀ ਏ ਟੇ ਦੂਜੇ ਪਾਸੇ ਖੇਤੀਬਾੜੀ ਦੇ ਬਜਟ ‘ਚ ਕਟੌਤੀ ਕਰਕੇ ਨੀਲੀ ਕ੍ਰਾਂਤੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ।
ਇਸ ਦੌਰਾਨ ਨਬਾਰਡ ਦੇ ਚੀਫ਼ ਜਰਨਲ ਮੈਨੇਜਰ ਜੀ.ਪੀ.ਐੱਸ. ਬਿੰਦ੍ਰਾ ਨੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ ਉਪਰ ਲਗਾਮ ਤੇ ਹਦਾਇਤਾਂ ਲਗਾਉਣ ਦੇ ਸਵਾਲ ਤੇ ਕਿਹਾ ਕਿ ਕਿਸਾਨ ਖੇਤੀ ਕਰਜ਼ ਦੇ ਨਾਂ ‘ਤੇ ਵਾਧੂ ਕਰਜ਼ ਲੈ ਰਹੇ ਸੀ ਜਿਸ ਦੀ ਵਰਤੋਂ ਹੋਰਨਾਂ ਸੁਵੀਧਾਵਾਂ ਲਈ ਕੀਤੀ ਜਾਂਦੀ ਸੀ ਜਿਸਨੂੰ ਘੱਟ ਕਰਨ ਲਈ ਇਹ ਕਦਮ ਚੁੱਕਿਆ ਜ਼ਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਤੋਂ ਪਰਵਾਸ ਕਰ ਰਹੀ ਨੌਜਵਾਨੀ ਨੂੰ ਪੰਜਾਬ ਦੇ ਖੇਤੀਬਾੜੀ ਭਵਿੱਖ ਲਈ ਵੱਡਾ ਖ਼ਤਰਾ ਦੱਸਿਆ।