कैबिनेट मंत्री सुखजिंदर सिंह रंधावा श्री अकाल तख्त साहिब द्वारा गुरु साहिब के लिए इस्तेमाल की जाने वाली अपमानजनक शब्दावली के मुद्दे पर पहुंचे।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰੂ ਸਾਹਿਬ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਮੁੱਦਾ ਪਹੁੰਚਿਆ ਸ੍ਰੀ ਅਕਾਲ ਤੱਕ ਸਾਹਿਬ
ਅਮ੍ਰਿਤਸਰ:-:- ਬੀਤੀ ਦਿਨੀਂ ਸ਼ੌਸ਼ਲ ਮੀਡੀਆ ਉਪਰ ਸੁਖੀ ਰੰਧਾਵਾ ਦੀ ਵਾਇਰਲ ਵੀਡੀਓ ਸੰਬਧੀ ਅਜ ਸਮੂਹ sgpc ਮੈਬਰਾਂ sgpc ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਮੈਬਰ ਭਾਈ ਮਨਜੀਤ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ, ਮੰਗਵਿਦਰ ਸਿੰਘ ਖਾਪੜਖੇੜੀ, ਗੁਰਪ੍ਰੀਤ ਸਿੰਘ ਝੱਬਰ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿਟੇੜਡ, ਵਲੋਂ ਮੈਨੇਜਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਗ ਪੱਤਰ ਦਿੰਦਿਆ ਕਾਰਵਾਈ ਕਰਨ ਦੀ ਅਪੀਲ ਕੀਤੀ ।
Sgpc ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਕੈਬਨਿਟ ਮੰਤਰੀ ਸੁੱਖੀ ਰੰਧਾਵਾ ਵਲੋਂ ਸਤਾ ਦੇ ਨਸ਼ੇ ਵਿੱਚ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਸੰਬੰਧ ਅਜ ਸਮੂਹ ਮੈਂਬਰ ਸਾਹਿਬਾਨ ਵਲੌ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕਤਰ ਜਸ਼ਪਾਲ ਸਿੰਘ ਨੂੰ ਇਹ ਮੰਗ ਪੱਤਰ ਦਿੰਦਿਆ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ।
ਉਹਨਾਂ ਕਿਹਾ ਕਿ ਇਸ ਸੰਬੰਧੀ ਉਹ ਕਮਿਸ਼ਨਰ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਉਣ ਲਈ ਜਾਣਗੇ।




Leave a Reply